Share

Pandit Nehru ਜੀ ਦੇ ਜਨਮ ਦਿਵਸ ‘ਤੇ ਵੀ ਨਹੀਂ ਜਾਗਿਆ ਪ੍ਰਸ਼ਾਸਨ, ਖਸਤਾ ਹਾਲਤ ‘ਚ ਬੁੱਤ

ਜਿੱਥੇ 14 ਨਵੰਬਰ ਨੂੰ ਪੂਰਾ ਦੇਸ਼ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਨੂੰ ਬਾਲ ਦਿਵਸ ਵਜੋਂ ਮਨਾ ਰਿਹਾ ਹੈ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੈਂਟ ਕਰ ਰਿਹਾ ਹੈ, ਓਥੇ ਹੀ ਰਿਆਸਤੀ ਸ਼ਹਿਰ ਨਾਭਾ ‘ਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਬੁੱਤ ਬੇਹੱਦ ਖਸਤਾ ਹਾਲਤ ‘ਚ ਹੈ। ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਚਿਲਡਰਨ ਪਾਰਕ ‘ਚ ਲੱਗੇ ਇਸ ਬੁੱਤ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਹੈ ਤੇ ਇਹ ਬੁੱਤ ਥਾਂ- ਥਾਂ ਤੋਂ ਟੁੱਟਿਆ ਪਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ।

Leave a Comment