Share

ਧੋਖੇਬਾਜ਼ ‘ਐੱਨ. ਆਰ. ਆਈ. ਲਾੜਿਆਂ’ ਦੀ ਨੱਥ ਕੱਸੇਗੀ ਸਰਕਾਰ

ਵਿਆਹ ਕਰਵਾ ਕੇ ਕੁੜੀਆਂ ਨੂੰ ਛੱਡ ਜਾਣ ਵਾਲੇ ਵਿਦੇਸ਼ੀ ਲਾੜਿਆਂ ਦੀ ਹੁਣ ਖੈਰ ਨਹੀਂ….. ਕੇਂਦਰ ਸਰਕਾਰ ਨੇ ਧੋਖੇਬਾਜ਼ ਵਿਦੇਸ਼ੀ ਲਾੜਿਆਂ ਦੀ ਨੱਥ ਕੱਸਣ ਲਈ ਸੰਬੰਧੀ ਕਾਨੂੰਨ ਨੂੰ ਹੋਰ ਸਖਤ ਕਰਨ ਦੀ ਤਿਆਰੀ ਕਰ ਲਈ ਹੈ……ਸਰਕਾਰ ਕੋਡ ਆਫ ਕ੍ਰਿਮੀਨਲ ਪ੍ਰਾਸੀਜਰ ‘ਚ ਬਦਲਾਅ ਕਰਨ ਦੀ ਤਿਆਰੀ ‘ਚ ਹੈ….. ਕੇਂਦਰ ਸਰਕਾਰ ਦੇ ਪ੍ਰਸਤਾਵ ਮੁਤਾਬਕ ਜੇਕਰ ਵਿਆਹ ਤੋਂ ਬਾਅਦ ਵਿਦੇਸ਼ੀ ਲਾੜੇ ਕੁੜੀਆਂ ਨੂੰ ਧੋਖਾ ਦੇ ਕੇ ਛੱਡ ਜਾਂਦੇ ਨੇ… ਅਤੇ ਅਦਾਲਤ ਦੇ ਤਿੰਨ ਵਾਰ ਸੰਮਨ ਕੀਤੇ ਜਾਣ ਤੋਂ ਬਾਅਦ ਵੀ ਪੇਸ਼ੀ ਲਈ ਨਹੀਂ ਆਉਂਦੇ ਤਾਂ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਇਨ੍ਹਾਂ ਲਾੜਿਆਂ ਨੂੰ ‘ਭਗੋੜਾ’ ਕਰਾਰ ਦਿੱਤਾ ਜਾਵੇ… ਇੰਨਾਂ ਹੀ ਨਹੀਂ ਇਨ੍ਹਾਂ ਧੋਖੇਬਾਜ਼ ਐੱਨ. ਆਰ. ਆਈ. ਲਾੜਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਭਾਰਤ ‘ਚ ਪ੍ਰਾਪਰਟੀ ਅਟੈਚ ਕਰਨ ਦਾ ਵੀ ਪ੍ਰਸਤਾਵ ਹੈ….

Leave a Comment