Share

ਧੂਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ, ਜਾਣੋ ਕੀ ਹੈ ਲੋਹੜੀ ਦਾ ਇਤਿਹਾਸ

ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਥੇ ਖਾਸ ਗੱਲ ਇਹ ਵੀ ਰਹੀ ਕਿ ਲੋਕਾਂ ਵੱਲੋਂ ਲੜਕੀਆਂ ਦੀ ਲੋਹੜੀ ਵੀ ਮਨਾਈ ਗਈ,, ਆਓ ਤੁਹਾਨੂੰ ਦੱਸਦੇ ਆਂ ਲੋਹੜੀ ਨਾਲ ਜੁੜੇ ਇਤਿਹਾਸ ਬਾਰੇ, ਇਸ ਨਾਲ ਕਈ ਕਹਾਣੀਆਂ ਜੁੜੀਆਂ ਨੇ ਜਿਸ ‘ਚੋਂ ਇਕ ਪ੍ਰਸਿੱਧ ਕਹਾਣੀ ਡਾਕੂ ਦੁੱਲਾ ਭੱਟੀ ਦੀ ਐ, ਜਿਸ ਨੇ ਇਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ ਦਾ ਵਿਆਹ ਇਲਾਕੇ ਦੇ ਪਿੰਡਾਂ ‘ਚੋਂ ਦਾਨ-ਪੁੰਨ ਇਕੱਠਾ ਕਰ ਕੇ ਰਚਾਇਆ, ਦੁੱਲਾ ਭੱਟੀ ਕੋਲ ਸੁੰਦਰੀ-ਮੁੰਦਰੀ ਨੂੰ ਦਾਨ ‘ਚ ਦੇਣ ਲਈ ਛੇਰ ਸ਼ੱਕਰ ਹੀ ਸੀ… ਇਸ ਦੰਦ ਕਥਾ ‘ਤੇ ਕਈ ਗੀਤ ਵੀ ਬਣੇ…..ਕਿਹਾ ਜਾਂਦਾ ਐ ਕਿ ਇਸ ਤੋਂ ਬਾਅਦ ਪੰਜਾਬ ਭਰ ‘ਚ ਲੋਹੜੀ ਮਨਾਉਣ ਦਾ ਰਿਵਾਜ਼ ਪੈ ਗਿਆ। ਅੰਮ੍ਰਿਤਸਰ ਦੇ ਹੈਰੀਟੇਜ ਕਲੱਬ ‘ਚ ਲੋਹੜੀ ਦਾ ਜਸ਼ਨ ਮਨਾਇਆ ਗਿਆ, ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਲੋਹੜੀ ਦਾ ਤਿਉਹਾਰ ਕਿੰਨੇ ਉਤਸ਼ਾਹ ਨਾਲ ਮਨਾਇਆ।

Leave a Comment