Share

ਦੁੱਧ ਦੀ ਥਾਂ ਪਾਣੀ ਪੀ ਕੇ ਡੰਗ ਸਾਰਦੇ ਨੇ ਪਾਕਿਸਤਾਨੀ !

ਅੱਤਵਾਦੀਆਂ ਦੇ ਪਸੰਦੀਦਾ ਮੁਲਕ ਪਾਕਿਸਤਾਨ ਦੀ ਆਵਾਮ ਗਰੀਬੀ ਨਾਲ ਤੜਪ ਰਹੀ ਹੈ। ਦੂਜਾ ਬੇਹੱਦ ਮਹਿੰਗਾਈ ਨੇ ਪਾਕਿਸਤਾਨ ਦੇ ਵੱਟ੍ਹ ਕੱਢੇ ਹੋਏ ਨੇ। ਆਲਮ ਇਹ ਹੈ ਕਿ ਰੋਜ਼ਮਰਾ ਦੇ ਜ਼ਰੂਰਤ ਦੇ ਸਾਮਾਨ ਦੀਆਂ ਕੀਮਤਾਂ ਆਸਮਾਨ ਛੁਹ ਰਹੀਆਂ ਨੇ। ਪਾਕਿਸਤਾਨ ‘ਚ ਇੱਕ ਕਿਲੋ ਦੁੱਧ ਦੀ ਕੀਮਤ 140 ਰੁਪਏ ਤੱਕ ਪਹੁੰਚ ਗਈ ਹੈ। ਪਾਕਿਸਤਾਨ ‘ਚ ਪੈਟਰੋਲ 113 ਤੇ ਡੀਜ਼ਲ 91 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮਤਬ ਦੁੱਧ ਹੁਣ ਪੈਟਰੋਲ-ਡੀਜ਼ਲ ਤੋਂ ਵੀ ਮਹਿੰਗਾ ਹੋ ਗਿਆ ਹੈ। ਏਸ਼ੀਅਨ ਡੈਵਲਪਮੈਂਟ ਬੈਂਕ ਦੀ ਰਿਪੋਰਟ ਮੁਤਾਬਕ 2015 ‘ਚ ਪਾਕਿਸਤਾਨ ਦੀ ਕਰੀਬ 25 ਫੀਸਦੀ ਅਬਾਦੀ ਗਰੀਬੀ ਰੇਖਾ ਤੋਂ ਥੱਲੇ ਸੀ। ਪਾਕਿਸਤਾਨ ‘ਚ ਗਰੀਬਾਂ ਲਈ ਦੁੱਧ ਪੀਣਾ ਇੱਕ ਸੁਪਨਾ ਬਣਦਾ ਜਾ ਰਿਹਾ ਹੈ। ਤਾਜ਼ਾ ਹਾਲਾਤ ਹੋਰ ਜ਼ਿਆਦਾ ਮਾੜੇ ਹੋ ਸਕਦੇ ਨੇ ਕਿਉਂਕੀ ਬੀਤੇ 4 ਸਾਲਾਂ ‘ਚ ਪਾਕਿਸਤਾਨ ‘ਚ ਮਹਿੰਗਾਈ ‘ਚ ਬੇਤਹਾਸ਼ਾ ਵਾਧਾ ਹੋਇਆ ਹੈ। ਹਾਲ ਹੀ ‘ਚ ਪਾਕਿਸਤਾਨ ਸਰਕਾਰ ਨੇ ਸਰਕਾਰੀ ਮੀਟਿੰਗ ‘ਚ ਚਾਹ-ਬਿਸਕੁਟ ਸਰਵ ਕਰਨ ‘ਤੇ ਵੀ ਰੋਕ ਲਗਾ ਦਿੱਤੀ ਸੀ। ਪਾਕਿਸਤਾਨ ਸਰਕਾਰ ਡੇਅਰੀ ਮਾਲਕਾ ਨਾਲ ਮੀਟਿੰਗ ਕਰਨ ਜਾ ਰਹੀ ਹੈ ਜਿਸ ‘ਚ ਦੁੱਧ ਦੇ ਭਾਅ ਘਟਾਉਣ ‘ਤੇ ਚਰਚਾ ਹੋ ਸਕਦੀ ਹੈ। ਪਾਕਿਸਤਾਨ ‘ਚ ਸਰਕਾਰ ਨੇ ਦੁੱਧ ਦੀ ਕੀਮਤ 94 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੋਈ ਹੈ ਪਰ ਲਗਭਗ ਹਰ ਥਾਂ ‘ਤੇ ਦੁੱਧ 110 ਰੁਪਏ ਪ੍ਰਤੀ ਕਿੱਲੋ ਤੋਂ ਜ਼ਿਆਦਾ ਹੀ ਵਿੱਕ ਰਿਹਾ ਹੈ। ਇਹ ਹਾਲ ਉਸ ਮੁਲਕ ਦੇ ਨੇ ਜਿਸ ਦੇਸ਼ ਦੇ ਪ੍ਰਧਾਨਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਨੇ ਘਾਹ ਦੀ ਰੋਟੀ ਖਾਣ ਕੇ ਭਾਰਤ ਨਾਲ ਇੱਕ ਹਜ਼ਾਰ ਸਾਲ ਤੱਕ ਜੰਗ ਲੜਣ ਦੀ ਜ਼ਹਿਰ ਉਗਲੀ ਸੀ। ਖੈਰ ਪਾਕਿਸਤਾਨ ਕੋਲ ਹਾਲੇ ਵੀ ਸਮਾਂ ਹੈ ਸੰਭਲਣ ਦਾ ਨਹੀਂ ਤਾਂ ਪਾਕਿਸਤਾਨ ਦਾ ਦੂਸਰੀ ਵਾਰ ਵੀ ਨਕਸ਼ਾ ਬਦਲ ਸਕਦਾ ਹੈ।
#pakistan #milkprice #petrolprice
Official website: 
https://jagbani.punjabkesari.in/

Like us on Facebook 
https://www.facebook.com/JagBaniOnline/

Follow us on Twitter 

Follow us on Instagram 
https://www.instagram.com/jagbanionline/

Leave a Comment