Share

ਗੈਂਗਸਟਰਾਂ ਨੂੰ ਸਿੱਧੇ ਰਾਹ ਪਾਉਣ ਲਈ ਜਾਣੋ ਪੰਜਾਬ ਪੁਲਸ ਦਾ ਨਵਾਂ ਪਲਾਨ

ਵਾਂਟੇਡ ਗੈਂਗਸਟਰਾਂ ਨੂੰ ਆਤਮ-ਸਮਰਪਣ ਕਰਵਾਉਣ ਲਈ ਪੁਲਸ ਨੇ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਐ…ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਰੰਭੀ ਇਸ ਮੁਹਿੰਮ ਤਹਿਤ ਸੂਬੇ ਦੇ ਆਲਾ ਪੁਲਸ ਅਧਿਕਾਰੀ ਗੈਂਗਸਟਰਾਂ ਦੇ ਪਰਿਵਾਰ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਨ੍ਹਾਂ ਨੂੰ ਆਤਮ-ਸਮਰਪਣ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਐ…ਇਸੇ ਤਹਿਤ ਫਰੀਦਕੋਟ ਦੇ ਐਸ.ਐਸ.ਪੀ. ਨਾਨਕ ਸਿੰਘ ਸਮੇਤ ਉਚ ਅਧਿਕਾਰੀਆਂ ਨੇ ਏ ਸ਼੍ਰੇਣੀ ਦੇ ਗੈਂਗਸਟਰ ਤੀਰਥ ਢਿਲਵਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਗੈਂਗਸਟਰ ਤੀਰਥ ਢਿਲੋਂ ਨੂੰ ਆਤਮ ਸਮਰਪਣ ਕਰਵਾਉਣ ਦੀ ਰਾਏ ਦਿੱਤੀ…

Leave a Comment