Share

ਖਹਿਰਾ ਤੇ ਕੈਪਟਨ ‘ਚ ਕਰਨਾਟਕ ਨੂੰ ਲੈ ਕੈ ਸ਼ਬਦੀ ਜੰਗ

ਕਰਨਾਟਕ ਨੂੰ ਲੈ ਕੇ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਚ ਸ਼ਬਦੀ ਜੰਗ ਛਿੜ ਗਈ ਐ… ਕਰਨਾਟਕ ‘ਚ ਸਰਕਾਰ ਬਣਾਉਣ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆ ‘ਤੇ ਖਹਿਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀਡਿਓ ਅਪਲੋਡ ਕਰਦਿਆਂ ਕਿਹਾ ਸੀ ਕਿ ਬੀ.ਜੇ.ਪੀ. ਨੇ ਲੋਕਤੰਤਰ ਦਾ ਘਾਣ ਕੀਤਾ ਹੈ…ਇਸਦੇ ਨਾਲ ਹੀ ਉਨ੍ਹਾਂ ਇਸ ਮਸਲੇ ‘ਤੇ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਦੀ ਚੁੱਪੀ ਨੂੰ ਲੈ ਕੇ ਵੀ ਸਵਾਲ ਚੁੱਕੇ ਸਨ….ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਇਕਲੌਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਰਨਾਟਕਾ ਵਿਚ ਭਾਜਪਾ ਵੱਲੋਂ ਕੀਤੇ ਗਏ ਲੋਕਤੰਤਰ ਅਤੇ ਜਮਹੂਰੀਅਤ ਦੇ ਕਤਲ ਉੱਪਰ ਉਹਨਾਂ ਨੇ ਸਾਜਿਸ਼ੀ ਚੁੱਪੀ ਿਕਉਂ ਧਾਰੀ ਹੋਈ ਹੈ….

Leave a Comment