Share

ਕੈਨੇਡਾ ਸੱਦਣ ਦਾ ਵਾਅਦਾ ਕਰ ਕੇ ਮੁੱਕਰੀ ਪਤਨੀ, ਪਤੀ ਨੇ ਖੁਦ ਨੂੰ ਮਾਰੀ ਗੋਲੀ

ਪਤਨੀ ਦੇ ਧੋਖੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ…ਖਬਰ ਮੋਗਾ ਦੇ ਪਿੰਡ ਹਰੀਏ ਵਾਲਾ ਤੋਂ ਐ…ਕਰੀਬ ਢਾਈ ਸਾਲ ਪਹਿਲਾਂ ਸੁਖਦੀਪ ਦਾ ਵਿਆਹ ਗੁਰਮੀਤ ਨਾਂ ਦੀ ਲੜਕੀ ਨਾਲ ਹੋਇਆ ਸੀ….ਮ੍ਰਿਤਕ ਦੇ ਪਰਿਵਾਰ ਨੇ 25 ਲੱਖ ਰੁਪਏ ਖਰਚ ਕੇ ਗੁਰਮੀਤ ਨੂੰ ਕੈਨੇਡਾ ਭੇਜਿਆ ਤਾਂ ਜੋ ਉਹ ਸੁਖਦੀਪ ਵੀ ਉਥੇ ਬੁਲਾ ਲਵੇ…ਪਰ ਕੈਨੇਡਾ ਜਾ ਕੇ ਉਸਦਾ ਮਨ ਬਦਲ ਗਿਆ… ਉਹ ਨਾ ਸਿਰਫ ਪਤੀ ਨੂੰ ਕੈਨੇਡਾ ਸੱਦਣ ਤੋਂ ਮੁੱਕਰ ਗਈ, ਸਗੋਂ ਤਲਾਕ ਲਈ ਦਬਾਅ ਵੀ ਪਾਉਣ ਲੱਗੀ…ਪ੍ਰੇਸ਼ਾਨ ਹੋ ਕੇ ਸੁਖਦੀਪ ਨੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ…

Leave a Comment